Punjabi Boli lyrics – Ravinder Grewal

1+

About “Punjabi Boli” Song By Ravinder Grewal

“Punjabi Boli” is a latest song of Ravinder Grewal. This song is written by Vicky Dhaliwal. Here you can read the lyrics of “Punjabi Boli” song in punjabi language.

” Punjabi Boli” Song Details

Singer : Ravinder Grewal
Lyrics : Vicky Dhaliwal
Music : Music Empire
Label : Crack Crew Music

 

Read Lyrics of ” Punjabi Boli” Song of Ravinder Grewal in Punjabi language

ਭੰਡਾ ਭੰਡਾਰੀਆ ਕਿੰਨਾ ਕੁ ਭਾਰ
ਇੱਕ ਮੁੱਠੀ ਚੱਕ ਲੈ ਦੂਜੀ ਤਿਆਰ

ਬਾਬੇ ਨਾਨਕ ਨੇ ਜਿੱਥੇ ਤੇਰਾ ਤੇਰਾ ਤੋਲਿਆ
ਪੁੱਤਰਾਂ ਦੇ ਦਾਨੀ ਦਾ ਵੀ ਜੇਰਾ ਨਹੀਂ ਡੋਲਿਆ
ਜੰਮਦੇ ਜੁਆਕ ਜਿੱਥੇ ਨਾਮ ਲੈਣਾ ਸਿੱਖਦੇ
ਰੱਬ ਤੋਂ ਵੀ ਪਹਿਲਾਂ ਲੋਕੀ ਮਾਂ ਕਹਿਣਾ ਸਿੱਖਦੇ
ਹੁਸਨਾਂ ਦਾ ਨੂਰ ਜਿੱਥੇ ਵਰ੍ਹਦਾ
ਝੱਲੀ ਮੜਕ ਨਾ ਜਾਂਦੀ ਏ ਜਨਾਬ ਦੀ
ਆਖਦੇ ਪੰਜਾਬੀ ਮੈਨੂੰ ਜੱਗ ਤੇ
ਬੋਲੀ ਆ ਮੈਂ ਰੰਗਲੇ ਪੰਜਾਬ ਦੀ
ਪੰਜਾ ਪਾਣੀਆਂ ਦੀ ਜਿਹਨੂੰ ਗੁੜ੍ਹਤੀ
ਸਾਹਾਂ ਵਿਚ ਮਹਿਕ ਏ ਗੁਲਾਬ ਦੀ
ਆਖਦੇ ਪੰਜਾਬੀ….

ਕਣ ਕਣ ਵਿਚ ਜਿੱਥੇ ਰਚੀਆਂ ਨੇ ਬਾਣੀਆਂ
ਮੋਹ ਦੀਆਂ ਪੈਣ ਘਰ ਘਰ ਚ ਕਹਾਣੀਆਂ
ਛੋਟਿਆਂ ਲਈ ਪਿਆਰ ਜਿੱਥੇ ਵੱਡਿਆਂ ਲਈ ਮਾਣ ਆ
ਸਰਦਾਰੀ ਉੱਤੇ ਮਾਣ ਕਰਦਾ ਜਹਾਨ ਆ
ਮਿੱਟੀ ਵਿਚ ਸੋਨਾ ਜਿੱਥੇ ਉੱਗਦਾ
ਤੋਰ ਤੁਰਦੇ ਨੇ ਗੱਭਰੂ ਚਨਾਬ ਦੀ
ਆਖਦੇ ਪੰਜਾਬੀ…

ਗੁਰੂ ਪੀਰ ਮੇਰੇ ਮੈਨੂੰ ਰਚਨਹਾਰ ਨੇ
ਗੁਰਮੁਖੀ ਲਿਪੀ ਨਾਂ ਦਿੱਤਾ ਸੰਸਾਰ ਨੇ
ਮਹਿੰਗੀ ਆ ਜਗੀਰ ਭਾਅ ਕੋਡੀਆਂ ਗਵਾਇਓ ਨਾ
ਸਾਂਭ ਸਾਂਭ ਰੱਖਿਓ ਜੀ ਵਿਰਸਾ ਭੁਲਾਇਓ ਨਾ
ਝੂਲਦੇ ਨਿਸ਼ਾਨ ਉੱਚੇ ਰਹਿਣਗੇ
ਜਿਵੇਂ ਹੁੰਦੀ ਆ ਉਡਾਰੀ ਉੱਚੀ ਬਾਜ਼ ਦੀ
ਆਖਦੇ ਪੰਜਾਬੀ…

ਖੰਡੇ ਵਾਲੀ ਧਾਰ ਉੱਤੇ ਨੱਚਣਾ ਮੈਂ ਸਿੱਖਿਆ
ਛਵ੍ਹੀਆਂ ਦੀ ਛਾਵੇਂ ਕਿਵੇਂ ਹੱਸਣਾ ਮੈਂ ਸਿੱਖਿਆ
ਵਿਕੀ ਧਾਲੀਵਾਲਾ ਰੰਗ ਬੜੇ ਮੈਂ ਹੰਢਾਏ ਨੇ
ਦੁਨੀਆ ਤੇ ਰੁਤਬੇ ਐਵੇਂ ਤਾਂ ਨੀ ਪਾਏ ਨੇ
ਰਾਖੀ ਮਜ਼ਲੂਮਾ ਦੀ ਜੋ ਕਰਦੇ
ਐਸੇ ਐਸੇ ਸੂਰਮੇ ਮਿਸਾਜ਼ ਦੀ
ਆਖਦੇ ਪੰਜਾਬੀ….

Note : ਜੇਕਰ ਤੁਹਾਨੂੰ ਇਸ ਗਾਣੇ ਦੇ ਬੋਲਾਂ ਵਿੱਚ ਕੋਈ ਟਾਈਪਿੰਗ ਦੀ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਾਨੂੰ ਸੂਚਨਾ ਭੇਜ ਸਕਦੇ ਹੋ। ਸੂਚਿਤ ਕਰਨ ਲਈ ਇੱਥੇ ਕਲਿੱਕ ਕਰੋ।

To Listen other songs of Ravinder Grewal Click Here

Check Out Our Other Trending Song Lyrics

Jatta Ve- Mankirt Aulakh

Ik Gera- Guru Randhawa

Sharata- Babbu Maan

Milange Jarur- Harjit Harman

 

1+